ਆਪਣੀਆਂ ਲੈਕਚਰ ਸਲਾਈਡਾਂ ਦਾ ਕੁਇਜ਼ ਬਣਾਓ
ਜਿਸ PowerPoint ਤੋਂ ਹੁਣੇ ਪੜ੍ਹਾਇਆ ਹੈ, ਉਹੀ ਅੱਪਲੋਡ ਕਰੋ, ਤੇ ਤੁਹਾਡੀਆਂ ਆਪਣੀਆਂ ਸਲਾਈਡਾਂ ਤੋਂ ਬਣਿਆ ਚਾਰ ਵਿਕਲਪਾਂ ਵਾਲਾ ਕੁਇਜ਼ ਲਓ। ਕਲਾਸ ਖ਼ਤਮ ਹੋਣ ਤੋਂ ਪੰਜ ਮਿੰਟ ਪਹਿਲਾਂ ਸਾਰੀ ਕਲਾਸ ਇਸਨੂੰ ਆਪਣੇ ਫ਼ੋਨਾਂ 'ਤੇ ਖੇਡ ਸਕਦੀ ਹੈ।
ਆਪਣੀਆਂ ਸਲਾਈਡਾਂ ਅੱਪਲੋਡ ਕਰੋਇਹ ਕਿਵੇਂ ਚੱਲਦਾ ਹੈ
- ਸਲਾਈਡਾਂ ਅੱਪਲੋਡ ਕਰੋPowerPoint (.pptx) ਫ਼ਾਈਲ ਚੁਣੋ, ਜਾਂ Google Slides ਦਾ ਲਿੰਕ ਪੇਸਟ ਕਰੋ। ਸਵਾਲ ਕਿੰਨੇ ਹੋਣ, 5 ਤੋਂ 20 ਤੱਕ, ਤੇ ਕਿਹੋ ਜਿਹੇ: ਖ਼ਾਸ ਸ਼ਬਦ, ਪਰਿਭਾਸ਼ਾਵਾਂ, ਜਾਂ ਸਿਰਫ਼ ਇੱਕ ਹਿੱਸਾ।
- ਦੇਖੋ ਕੀ ਲਿਖਿਆ ਗਿਆਹਰ ਸਵਾਲ ਦੇ ਚਾਰ ਵਿਕਲਪ ਤੇ ਇੱਕ ਸਹੀ ਜਵਾਬ ਹੁੰਦਾ ਹੈ, ਅਤੇ ਇਹ ਵੀ ਦਿਸਦਾ ਹੈ ਕਿ ਸਵਾਲ ਕਿਹੜੀ ਸਲਾਈਡ ਤੋਂ ਆਇਆ, ਇਸ ਲਈ ਆਪਣੀਆਂ ਸਲਾਈਡਾਂ ਨਾਲ ਮਿਲਾਉਣ ਨੂੰ ਇੱਕ ਮਿੰਟ ਲੱਗਦਾ ਹੈ। ਜੋ ਮਰਜ਼ੀ ਬਦਲੋ, ਫਿਰ ਆਪਣੇ ਡੀਵਾਈਸ 'ਤੇ ਸੇਵ ਕਰ ਲਓ।
- ਪੂਰੀ ਕਲਾਸ ਨਾਲ ਖੇਡੋਗੇਮ ਸ਼ੁਰੂ ਕਰੋ ਤੇ ਵਿਦਿਆਰਥੀ ਆਪਣੇ ਫ਼ੋਨਾਂ 'ਤੇ ਕੋਡ ਨਾਲ ਜੁੜ ਜਾਣਗੇ। ਪ੍ਰੋਜੈਕਟਰ 'ਤੇ ਵੱਡੀ ਸਕ੍ਰੀਨ ਮੋਡ ਵਿੱਚ ਦਿਖਾਓ, ਤੇ ਉਨ੍ਹਾਂ ਦੇ ਫ਼ੋਨ ਜਵਾਬ ਦੇ ਬਟਨ ਬਣ ਜਾਣਗੇ।
ਪੰਜ ਦੀ ਥਾਂ ਇੱਕ ਕਦਮ
ਲੈਕਚਰ ਤੋਂ ਕਲਾਸ ਦਾ ਕੁਇਜ਼ ਬਣਾਉਣ ਦਾ ਆਮ ਤਰੀਕਾ ਪੂਰਾ ਚੱਕਰ ਹੈ: ਸਲਾਈਡਾਂ ਐਕਸਪੋਰਟ ਕਰੋ, ਏਆਈ ਤੋਂ ਸਵਾਲ ਮੰਗੋ, ਉਨ੍ਹਾਂ ਨੂੰ ਡਾਕੂਮੈਂਟ ਵਿੱਚ ਕਾਪੀ ਕਰੋ, ਫਿਰ ਕੁਇਜ਼ ਟੂਲ ਵਿੱਚ ਦੁਬਾਰਾ ਟਾਈਪ ਕਰੋ। ਇੱਥੇ ਬੱਸ ਇੱਕ ਅੱਪਲੋਡ, ਤੇ ਸਵਾਲ ਖੇਡਣ ਲਈ ਤਿਆਰ ਮਿਲਦੇ ਹਨ।
ਕੁਇਜ਼ ਸੇਵ ਕਰੋ ਤੇ ਅਗਲੇ ਗਰੁੱਪ ਨਾਲ ਫਿਰ ਖੇਡੋ। ਇਹ ਤੁਹਾਡੇ ਡਿਵਾਈਸ 'ਤੇ ਓਦੋਂ ਤੱਕ ਰਹਿੰਦਾ ਹੈ ਜਦੋਂ ਤੱਕ ਤੁਸੀਂ ਡਿਲੀਟ ਨਾ ਕਰੋ।
ਇਹ ਕਿਸ ਲਈ ਹੈ
ਲੈਕਚਰਾਰ ਤੇ ਅਧਿਆਪਕ, ਜੋ ਕਲਾਸ ਦੇ ਅਖ਼ੀਰ ਵਿੱਚ ਛੇਤੀ ਜਾਂਚ ਕਰਨਾ ਚਾਹੁੰਦੇ ਹਨ। ਟ੍ਰੇਨਰ, ਜੋ ਸਾਰਾ ਦਿਨ ਸਲਾਈਡਾਂ ਤੋਂ ਪੜ੍ਹਾਉਂਦੇ ਹਨ। ਵਿਦਿਆਰਥੀ, ਜੋ ਰਿਵੀਜ਼ਨ ਵਾਲੀਆਂ ਸਲਾਈਡਾਂ ਨੂੰ ਰਲ ਕੇ ਖੇਡਣ ਵਾਲੀ ਚੀਜ਼ ਬਣਾਉਂਦੇ ਹਨ।
ਸਮੱਗਰੀ PDF ਵਿੱਚ ਹੈ? ਇਹ ਦੇਖੋ: PDF ਤੋਂ ਕੁਇਜ਼।
ਲੋਕ ਪੁੱਛਦੇ ਸਵਾਲ
ਕੀ ਇਹ Google Slides ਨਾਲ ਚੱਲਦਾ ਹੈ?
ਹਾਂ। ਪ੍ਰੈਜ਼ੈਂਟੇਸ਼ਨ ਦਾ ਲਿੰਕ ਪੇਸਟ ਕਰੋ। ਇਹ ਇਸ ਤਰ੍ਹਾਂ ਸ਼ੇਅਰ ਹੋਣਾ ਚਾਹੀਦਾ ਹੈ ਕਿ ਲਿੰਕ ਵਾਲਾ ਕੋਈ ਵੀ ਇਸਨੂੰ ਦੇਖ ਸਕੇ।
ਪੁਰਾਣੀ .ppt ਫ਼ਾਈਲ ਦਾ ਕੀ?
ਪਹਿਲਾਂ ਇਸਨੂੰ .pptx ਜਾਂ PDF ਵਜੋਂ ਸੇਵ ਕਰੋ, ਫਿਰ ਅੱਪਲੋਡ ਕਰੋ। ਪੁਰਾਣਾ ਫਾਰਮੈਟ ਸਪੋਰਟ ਨਹੀਂ ਹੁੰਦਾ।
ਕੀ ਮੇਰੀਆਂ ਸਲਾਈਡਾਂ ਸਟੋਰ ਹੁੰਦੀਆਂ ਹਨ?
ਨਹੀਂ। ਫ਼ਾਈਲ ਇੱਕ ਵਾਰ ਪੜ੍ਹੀ ਜਾਂਦੀ ਹੈ ਤਾਂ ਜੋ ਸਵਾਲ ਲਿਖੇ ਜਾ ਸਕਣ, ਫਿਰ ਛੱਡ ਦਿੱਤੀ ਜਾਂਦੀ ਹੈ। ਤੁਹਾਡਾ ਸੇਵ ਕੀਤਾ ਕੁਇਜ਼ ਤੁਹਾਡੇ ਡਿਵਾਈਸ 'ਤੇ ਰਹਿੰਦਾ ਹੈ ਤੇ ਪ੍ਰਾਈਵੇਟ ਹੈ: ਇਹ ਕਦੇ ਪਬਲਿਕ ਲਾਇਬ੍ਰੇਰੀ ਵਿੱਚ ਨਹੀਂ ਦਿਸਦਾ।
ਕੀ ਪਤਾ ਲੱਗ ਸਕਦਾ ਹੈ ਕਿ ਕਲਾਸ ਨੇ ਕਿਹੜੇ ਸਵਾਲ ਗ਼ਲਤ ਕੀਤੇ?
ਹਾਂ। ਗੇਮ ਮੁੱਕਣ 'ਤੇ ਹੋਸਟ ਨੂੰ ਉਹ ਸਵਾਲ ਦਿਸਦੇ ਹਨ ਜੋ ਸਭ ਤੋਂ ਔਖੇ ਲੱਗੇ, ਨਾਲ ਉਹ ਗ਼ਲਤ ਜਵਾਬ ਵੀ ਜੋ ਸਭ ਤੋਂ ਵੱਧ ਲੋਕਾਂ ਨੇ ਚੁਣਿਆ।